sandeepak47 About Me:ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ, ਇਥੇ ਲਫਜਾਂ ਦੀ ਕੋਈ ਘਾਟ ਨਹੀਂ..... ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ, ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ..... ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ, ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ..... ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ, ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ..... ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ, ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ..... ਓਹ ਦਿਨ ਜਿੰਦਗੀ ਦੇ ਗਏ... ਦਿਨ ਬਚਪਨ ਦੇ ਗਏ ! ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ... ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ... ਨਿੱਕੀ ਉਮਰੇ ਨਜਾਰੇ ਬੜੇ ਲਏ ! ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ.. ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ ! ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ.. ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ ! ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ??? ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ... ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ |